ਗੁਰਮਤਿ ਗਿਆਨ ਦੇ ਜਨਮ ਦਾਤਾ ਪਰਮ-ਪੁਰਖ, ਮਨੁੱਖਤਾ ਦੇ ਸੱਚੇ ਸੱਜਣ, ਜਨਮਤ ਸਤਿਗੁਰੂ ਨਾਨਕ ਸਾਹਿਬ ਜੀ 33ਕ੍ਰੋੜ ਦੇਵੀ ਦੇਵਤਿਆਂ ਤੇ ਵਿਸ਼ਵਾਸ਼ ਰੱਖਣ ਵਾਲੇ ਮੂਰਤੀ ਪੂਜ ੰਿਹੰਦੂਆਂ ਦੇ ਦੇਸ਼ ਵਿਚ ਜਨਮੇ ਪਹਿਲੇ ਰਹਿਬਰ ਸਨ ਜਿਨ੍ਹਾਂ ਨੇ ਅਨੇਕਤਾ ਰੂਪ ਝੂਠ ਦੀ ਪੂਜਾ ਦੇ ਥਾਂ “ਆਦਿ ਸਚੁ ਜੁਗਾਦਿ ਸਚੁ ੁ” ਕੇਵਲ ਇੱਕ ਅਕਾਲ ਦਾ ਹੋਕਾ ਦਿੱਤਾ। ਪੂਜਾ ਭੇਟਾ ਤੋਂ ਲੋਕਾਂ ਦੇ ਮਨ ਦੀਆਂ ਮੁਰਦਾਂ ਪੂਰੀਆਂ ਹੁੰਦੀਆਂ ਦੇ ਭਰਮ ਦੇ ਅਧਾਰ ਤੇ ਭਾਰਤੀ ਬ੍ਰਾਹਮਣ ਨੇ ਭਗਵਾਨ ਦਾ ਮੰਦਰ ਬਣਾਉਣ ਵਿਚ ਜੋ ਪਹਿਲ ਕਰ ਲਈ ਹੋਈ ਸੀ ਉਹ ਗੁਰਦੇਵ ਜੀ ਨੂੰ ਮੂਲੋਂ ਨਾ ਭਾਈ । ਕਾਰਨਾਂ ਦਾ ਵੇਰਵਾ ਇਸ ਪਰਕਾਰ ਹੈ-(ੳ)-ਅਗੰਮ, ਅਪਾਰ, ਅਦ੍ਰਿਸ਼ਟ, ਅਗੋਚਰ ਨਿਰਆਕਾਰ, ਸਰਬਵਿਆਪੀ ਅਕਾਲਪੁਰਖ ਦਾ ਮੰਦਰ ਬਣਾ ਬੈਠਣਾ “ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ॥”{797} ਹਕਮਾਉ ਅਨੁਸਾਰ ਗੁਰਦੇਵ ਜੀ ਨੇ ਅਪਾਰ ਸ਼ਕਤੀਆਂ ਦੇ ਮਾਲਕ ਸੁਲਤਾਨਾਂ ਦੇ ਸੁਲਤਾਨ ਨੁੰ ਮੀਆਂ ਕਹਿਣ ਜਿਹੀ ਨਿਰਾਦਰੀ ਜਾਣੀ, (ਅ)- ਕੋਠੇ ਜਾਂ ਮੰਦਰ ਵਿਚਲੇ ਕਥਿਤ ਭਗਵਾਨ ਦੇ ਸ਼ਰਧਾਵਾਨ ਹਜ਼ਰਾ ਮੀਲ ਦੂਰ, ਹਜ਼ਾਰਾਂ ਫ਼ੁੱਟ ਦੁਰਗਮ ਉਚਾਈ ਤੇ ਬਣੇ ਭਗਵਾਨ ਬਦਰੀ ਨਾਥ ਦੇ ਮੰਦਰ ਦੇ ਦਰਸ਼ਨਾਂ ਨੂੰ ਜਾਂਦੇ ਭਾਂਵੇ ਖੱਡਾਂ ਵਿਚ ਡਿਗ ਮਰਨ, ਸਾਹ ਲੈਣਾ ਆਉਖਾ ਬਣਾ ਰਹੀ ਉਚਾਈ ਤੇ ਹੇਮਕੁੰਡ ਵਿਚ ਗੁਰੂ ਗੋਬਿੰਦ ਸਿੰਘ ਨੂੰ ਬੈਠਿਆ ਮੰਨ ਕੇ ਉਸ ਫ਼ਰਜ਼ੀ ਗੁਰੂ ਦੇ ਦਰਸ਼ਨਾਂ ਨੂੰ ਜਾਂਦਿਆਂ ਮਾਲ ਧੰਨ ਜਿੰਦ ਜਾਨ ਭਾਵੇ ਗੁਆ ਲੈਣ, ਪਰ ਹਰ ਸਾਲ ਦਰਸ਼ਨਾ ਲਈ ਪੁਜਣਾ ਤਾਂ ਮਨੁੱਖ ਨੇ ਧਰਮ ਬਣਾ ਲਿਆ ਪਰ-“ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥”{1042} ਹਿਰਦੇ ਅੰਦਰ ਦਰਬਾਰ ਲਾਈ ਬੈਠੇ ਸਚੇ ਨਿਆਂਕਾਰ ਪਰਮੇਸ਼ਰ ਨੂੰ ਭੁੱਲ ਬੈਠਾ । ਫਿਰ ਜਦ ਸਚੇ ਪਰੇਸ਼ਰ ਦੀ ਪਛਾਣ ਹੀ ਭੁਲ ਗਈ ਤਾਂ-“ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥” ਮਾਨਸਕ ਰੋਗਾਂ ਨੇ ਆ ਡੇਰਾ ਲਾਇਆ।-(ੲ)- ਉਂਜ ਤਾਂ ਗੁਰਮਤਿ ਗਿਆਨ ਦੇ ਅਨੂਪਮ ਭੰਡਾਰ ‘ਜਪੁ’ਜੀ ਦੀ 21ਵੀਂ ਪਉੜੀ ਦੀ ਇਹੋ ਪੰਗਤੀ-“ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥” ਹਰ ਪ੍ਰਕਾਰ ਦੇ ਕਰਮਕਾਂਡੀ ਮਾਇਆ ਜਾਲ ਨੂੰ ਗੁਰਸਿੱਖ ਲਈ ਨਿਸਫ਼ਲ ਬਣਾ ਦੇਣ ਲਈ ਕਾਫ਼ੀ ਸੀ । ਪਰ ਗੁਰਮਤਿ ਗਿਆਨ ਦੇ ਪੂਰਨੇ ਪਾ ਰਹੇ ਗੁਰਦੇਵ ਜੀ ਨੇ ਕਥਿਤ ‘ਧਰਮ ਮੰਦਰਾਂ’ ਵਿਚਲੇ ਕਥਿਤ ਭਗਵਾਨ ਦੇ ਦਰਬਾਰ ਵਿਚ ਭੇਟਾ ਕੀਤੀ ਜਾ ਰਹੀ ਬੇਹਿਸਾਬੀ ਬਹੁਰੂਪੀ ਮਾਇਆ ਬਾਰੇ ਇਉਂ ਫ਼ੁਰਮਾਇਆ ਹੈ-“ਕਨਿਕ ਕਾਮਿਨੀ ਹੈਵਰ ਗੈਵਰ ਬਹੁ ਬਿਧਿ ਦਾਨੁ ਦਾਤਾਰਾ ॥ ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥{642} ਭਾਵ, ਸੋਨੇ ਨਾਲ ਲੱਦੀ (ਸੁੰਦਰ ਸੁਸ਼ੀਲ) ਇਸਤ੍ਰੀ, ਅੰਨ ਦਾਣੇ (ਦੇ ਢੇਰ) ਵਧੀਆ ਘੱੜੇ ਤੇ ਹਾਥੀ, ਜ਼ਮੀਨ ਆਦਿ ਬ੍ਰਾਹਮਣੀ ਵਿਧੀਆਂ ਨਾਲ ਕੀਤੇ ਦਾਨ-ਪੁੰਨ ਤੋਂ ਵੀ ਪ੍ਰਭੂ ਦੀ ਨੇੜਤਾ ਪਰਾਪਤ ਨਹੀਂ ਹੁੰਦੀ । ਅਜੋਕੇ ਵਿਗਿਆਨਕ ਜੁੱਗ ਵਿਚ ਸਿੱਧ ਹੁੰਦਾ ਜਾ ਰਿਹਾ ਹੈ ਕਿ ਜਿਸ ਕਿਸੇ ਧਰਮ ਅਸਥਾਨ ਤੇ ਇਸ ਤਰ੍ਹਾਂ ਦੀ ਬੇਹਿਸਾਬੀ ਮਾਇਆ ਭੇਟਾ ਕੀਤੀ ਜਾਣ ਦਾ ਰਿਵਾਜ ਹੈ ਉਹ ਅਸਥਾਨ ਕਈ ਪ੍ਰਕਾਰ ਦੀਆਂ ਬਦਨਾਮੀ ਭਰੀਆਂ (ਸਚਾਈ ਲੁਕਾਈ ਬੈਠੀਆਂ) ਅਫ਼ਵਾਹਾਂ ਤੋਂ ਕਦੇ ਬਚਿਆ ਨਹੀਂ ਰਹਿ ਸਕਦਾ । ਪੁਜਾਰੀਆਂ ਪ੍ਰਤੀ ਅਜੇਹੀਆਂ ਆਚਰਨ ਹੀਨਤਾ ਦੀਆਂ ਅਫ਼ਵਾਹਾਂ ਕੌਮੀ ਗਿਰਾਵਟ ਦਾ ਕਾਰਨ ਬਣ ਜਾਂਦੀਆਂ ਹਨ। ਤੇ ਆਖ਼ਰ, ਸਨ 1921 ਵਾਲਾ ਲਹੂ ਢੋਹਲਵਾਂ ਸੰਘਰਸ਼ ਆਰੰਭ ਕਰਨ ਲਈ ਸ਼ਹੀਦੀਆਂ ਦੀ ਝੜੀ ਲਾਉਣ ਦੀ ਲੋੜ ਪੈਂਦੀ ਹੈ।
ਅਜੋਕੇ ਸਵਰਨ-ਹਰਿਮੰਦਰ ਦੇ ਥਾਂ ਪਰਮਾਤਮਾ ਦੇ ਆਪਣੇ ਬਣਾਏ ਸਵਾਰੇ-“ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥- ਦੇਹ-ਸਰੀਰ ਰੂਪੀ ਹਰਿਮੰਦਰ ਦੀ ਜੇ ਪਛਾਣ ਆ ਜਾਵੇ ਤਾਂ ਸਤਿਗੁਰੂ ਜੀ ਦੀ ਸਿਖਿਆ ਦਾ ਸਦਕਾ “ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥”-ਸਾਰਾ ਜਗਤ ਹੀ ਹਰੀ ਦਾ ਮੰਦਰ ਹੋ ਦਿਸੇ ਅਤੇ ਫਿਰ-“ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ॥” {784} ਸਾਰਾ ਸੰਸਾਰ ਹੀ ਹਰਿ ਮੰਦਰ ਹੋ ਦਿਸਦਾ ਤੇ ਹਰ ਇਕ ਪ੍ਰਾਣੀ ਨੇ ਸਾਡੇ ਲਈ ਸਾਖ਼ਸ਼ਾਤ ਈਸ਼ਵਰ ਦਾ ਰੂਪ ਧਾਰ ਲਿਆ ਹੁੰਦਾ। ਹਰ ਥਾਂ ਪਰਮਾਤਮਾ ਦੀ ਵਿਅਪਕਤਾ ਦਾ ਨਿਰਮਲ ਭੈ ਬਣਿਆ ਰਹਿੰਦਾ ਜਿਸ ਤੋਂ-“ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥{1139}-ਵਿਕਾਰਾਂ ਤੋਂ ਸਦਾ ਲਈ ਖ਼ਲਾਸੀ ਮਿਲ ਜਾਂਦੀ । ਮਨ ਕਰਕੇ ਸਦਾ ਪਰਮਾਤਮਾ ਦੀ ਹਜ਼ੂਰੀ ਵਿਚ ਰਹਿਣ ਵਾਲਾ ਨਿਰਮਲ ਪੰਥੀਆ ਮੰਦ ਕਰਮੀ ਹੋ ਹੀ ਨਹੀਂ ਸੀ ਸਕਦਾ । ਜਦ- “ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥”{48}-ਹਰ ਸਰੀਰ ਵਿਚ ਸਦਾ ਅੰਗਸੰਗੀ ਈਸ਼ਵਰ ਆਪ ਹੀ ਆਪ ਦਿਸ ਰਿਰਾ ਹੋਵੇ ਤਾਂ -“ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥”{1238} ਭਾਵ, ਮਨੁਖ ਨੂੰ ਮੰਦਾ ਚਿਤਵਣਾ ਰਬ ਨੂੰ ਮੰਦਾ ਕਹਿਣਾ ਬਣ ਜਾਂਦਾ । ਹਰ ਥਾਂ ਹਰ ਸਮੇ -“ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ” ਰੂਪ ਧ੍ਵਨੀ…
ਇਹ ਹੈ ਪੰਖੀ ਅੱਖ ਝਾਤੀ, ਜਨਮਤ ਸਤਿਗੁਰੂ ਨਾਨਕ ਸਾਹਿਬ ਦੇ ਉਸ ਵਿਸ਼ਾਲ ਗਰਮਤਿ ਗਿਆਨ ਦੀ ਜੋ ਸਾਰੀ ਧਰਤੀ ਨੂੰ ਧਰਮਸਾਲ ਬਣਾਉਣ ਦਾ ਸੰਕਲਪ ਲੈ ਕੇ ਆਏ ਤੇ ਅਗਿਆਨਤਾ ਦੀ ਖੱਡ ਵਿਚ ਡਿੱਗੇ, ਨਿੱਘਰ ਚੁੱਕੇ ਭਰਮੀ ਮਨੁੱਖ ਨੂੰ “ਸੰਤ-ਸੂਰਮਾ” ਬਣਾ ਰਹੇ ਸਨ। ਜਿਥੇ ਕਿਤੇ ਵੀ ਠੱਗ ਪੁਜਾਰੀਆਂ ਨੇ ਰਬ ਦੇ ਨਾਂ ਤੇ ਭਰਮੀ ਬਣਾਈ ਰੱਖੇ ਕਿਰਤੀ ਮਨੁੱਖ ਨੂੰ ਲੁਟ ਖਾਣ ਦੇ ਅੱਡੇ ਦਾ ਪਤਾ ਲੱਗਾ, ਗੁਰਦੇਵ ਜੀ ਉਸ ਮੰਦਰ ਮਠ, ਠਾਠ, ਡੇਰਾ ਆਦਿ ਵਿਚ ਲਗਦੇ ਜੋੜ ਮੇਲਿਆਂ ਦੇ ਸਮੇ ਜਾ ਪੁੱਜਦੇ ਅਤੇ ਲੋੜ ਅਨੁਸਾਰ ਨਾਟਕ ਦੂਆਰਾ ਲੋਕਾਂ ਦੇ ਹਿਰਦਿਆਂ ਵਿਚੋਂ ਅਗਿਅਨਤਾ ਦੀ ਧੁੰਦ ਮਿਟਾ ਕੇ ਉਸ ਨੂੰ ਗੁਰਮਤਿ ਗਿਆਨ ਦੇ ਚਾਨਣੇ ਨਾਲ ਰੋਸ਼ਨਾ ਰਹੇ ਸਨ। ਜੰਗਲਾ ਪਹਾੜਾ ਮਰੂ ਥਲਾਂ ਦੇ ਜਾਨ ਲੇਵਾ ਖ਼ਤਰਿਆਂ ਨਾਲ ਭਰੇ ਰਸਤਿਆਂ ਤੇ ਸਭਨਾਂ ਦੇ ਸਚੇ ਸੱਜਣ ਗੁਰਦੇਵ ਜੀ ਨੇ ਹਜ਼ਾਰਾਂ ਮੀਲ ਪੈਦਲ ਸਫ਼ਰ ਕੀਤਾ। ਗੁਰਮਤਿ ਗਿਆਨ ਦੀ ਅਜੇਹੀ ਬਰਖਾ ਕੀਤੀ ਕਿ-ਭਾਈ ਗੁਰਦਾਸ ਜੀ ਦੀ ਕਲਮ-“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥”(27/1) ਅਥਵਾ- ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥ (45/1) ਲਿਖਣ ਲਈ ਕਾਹਲੀ ਪੈ ਤੁਰੀ।
ਕਈ ਦੇਸ਼ਾਂ ਵਿਚ ਰਾਜ ਸੱਤਾ ਦਾ ਮਾਲਕ ਬਣ ਚੁਕੇ ਮੁਸਲਮਾਨ ਮੌਲਾਣਿਆ ਨੇ ਮੂਰਤੀ ਪੂਜ ਕਾਫ਼ਰਾਂ ਨੂੰ ਮਾਰ ਮੁਕਾਉਣਾ -ਇਸਲਾਮ ਦੀ ਸ਼ਰਾ ਬਣਾ ਦਿੱਤੀ ॥ “ਇਸਲਾਮ” ਦੇ ਬਾਨੀ ‘ਹਜ਼ਰਤ ਮੁਹੰਮਦ ਸਾਹਿਬ’ ਦੇ ਜਨਮ ਅਸਥਾਨ ਅਰਬ ਦੇਸ਼ ਦੇ ਪ੍ਰਸਿੱਧ ਨੱਗਰ “ਮੱਕੇ” ਦੀ ਮਸੀਤ ਦੇ ‘ਮਹਿਰਾਬੇ’ ਨੂੰ ਅੱਲਾ (ਘੋਦ) ਦਾ ਘਰ ਬਣਾ ਲਿਆ । ਜਿਸ ਤੋਂ ਸਾਰੇ ਸੰਸਾਰ ਦੀਆਂ ਮਸੀਤਾਂ ਵਿਚਲੇ ‘ਮਹਿਰਾਬੇ’ ਰੱਬ ਦਾ ਘਰ ਬਣ ਗਏ। ਮਸੀਤ ਦੀ ਲਹਿੰਦੇ ਵਲ ਦੀ ਕੰਧ(ਾਂੲਸਟੲਰਨ ਾੳਲਲ)-ਵਿਚ ਬਣੇ ‘ਮਹਿਰਾਬੇ’ ਵਲ ਮੂੰਹ ਕਰਕੇ ਪੜ੍ਹਦੇ ਨਿਮਾਜ਼ੀਆਂ ਨੇ ਆਪਣੇ ਲਈ ਬਹਿਸ਼ਤ ਦੇ ਫਾਟਕ ਖੁਲ੍ਹਦੇ ਜਾਣ ਲਏ। ਇਸਲਾਮੀ ਤੰਗ ਦਿਲੀ ਨੇ ਭਰਾ ਕੋਲੋਂ ਮਾਂ ਜਾਏ ਭਰਾ ਕਤਲ ਕਰਵਾ ਦਿਤੇ।
ੱ ਅਰਬ ਦੇਸ਼ਾਂ ਦੇ ਮੋਮਨਾ ਨੇ ਬੁੱਤ ਪ੍ਰਸਤ ਕਾਫ਼ਰਾਂ ਨੂੰ ਬੜੀ ਬੇਰਹਿਮੀ ਨਾਲ ਮਾਰ ਮੁਕਾਇਆ । ਫਿਰ ਕਾਫ਼ਰਾਂ ਦੀ ਘਾਤਕ, ਉਸੇ ਇਸਲਾਮੀ ਤਲਵਾਰ ਨੇ ਅਰਬ ਤੋਂ ਭਾਰਤ ਵਲਦੇ ਲਗ ਭਗ ਸਾਰੇ ਦੇਸ਼ਾਂ ਦੇ ਕਥਿਤ ਕਾਫ਼ਰਾਂ ਦੀਆਂ ਕਬਰਾਂ ਉਤੇ ਇਸਲਾਮੀ ਰਾਜ ਸਥਾਪਤ ਕਰ ਲਿਆ । ਕਾਫ਼ਰ ਸਮਝ ਕੇ ਜਾਨੋ ਮਾਰ ਦੇਣਾ ਵਡਾ ‘ਸਵਾਬ’ (ਪੁੰਨ ਕਰਮ) ਮੰਨ ਰਹੇ ਅਰਬ ਵਾਸੀਆਂ ਕੋਲ ਪੁੱਜਣ ਵਾਲੀ ਪ੍ਰਤੱਖ ਮੌਤ ਤੋਂ ਲਾਪਰਵਾਹ ਹੋ ਚੁੱਕੇ ਜਨਮਤ ਸਤਿਗੁਰੂ ਜੀ ਹਾਜੀਆਂ ਦੇ ਪਹਿਰਾਵੇ ਵਿਚ ਮੱਕੇ ਜਾ ਪੁੱਜੇ। ਇਸਲਾਮੀ ਰਂਬ ਦੇ ਘਰ ਮਸੀਤ ਵਿਚਲੇ "ਮਹਿਰਾਬੇ " ਵਂਲ ਪੈਰ ਪਸਾਰ ਕੇ ਲੇਟਣ-ਰੂਪ ਦਲੇਰਾਨਾ ਨਾਟਕ ਨਾਲ ‘ਮੱਕੇ’ ਦੇ ਵਾਸੀਆਂ ਸਮੇਤ ਉਥੇ ਪੁੱਜੇ ਹਾਜੀਆਂ ਦੇ ਮਨ ਵਿਚੋਂ ਮਸੀਤ ਵਿਚਲੇ ਕੇਵਲ ‘ਮਹਿਰਾਬੇ’ ਨੂੰ ਹੀ ਰਬ ਦਾ ਘਰ ਸਮਝਣ ਦਾ ਭਰਮ ਦੂਰ ਕੀਤਾ। ਸਰਬੱਤ ਪ੍ਰਾਣੀਆਂ ਵਿਚ ਅਥਵਾ ਅਪਾਰ ਸਿਰਜਣਾ ਦੇ ਕਣ ਕਣ ਵਿਚ ‘ਖ਼ੁਦਾ’ ਦੀ ਵਿਆਪਕਤਾ ਦਾ ਅਜੇਹਾ ਅਨੁਭਵ ਪ੍ਰਗਟ ਹੋ ਗਿਆ ਕਿ ਕੱਟੜ ਮੁਸਲਮਾਨ ਵੀ ਆਪਣੀ ਕਲਮ ਦੁਆਰਾ ਇਉਂ ਕੂਕਾਂ ਮਾਰ ਉਠਿਆਂ:-“ਜਿਧਰ ਦੇਖਤਾ ਹੂੰ ਉਧਰ ਤੂ ਹੀ ਤੂ ਹੈ । ਕਿ ਹਰ ਸ਼ੈ ਮੇ ਜਲਵਾ ਤੇਰਾ ਹੂ ਬਹੂ ਹੈ ॥” ਭਾਵ- “ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥ ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥{55} ਅਗਿਆਨਤਾ ਦੀ ਧੁੰਧ ਗਿਆਨ ਦੇ ਚਾਨਣੇ ਵਿਚ ਬਦਲ ਗਈ । ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਦੇ ਇਸ ਅਨੂਪਮ ਗੁਰੂ ਇਤਿਹਾਸ ਨੂੰ ਮਨੁੱਖਤਾ ਦੀ ਸਦੀਵੀ ਅਗਵਾਈ ਲਈ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 32ਵੀਂ ਪਉੜੀ ਵਿਚ ਸੁਰੱਖਿਅਤ ਕਰ ਲਿਆ।
ਗੁਰਮਤਿ ਦੇ ਵੈਰੀ ਸਾਡੇ ‐(ੳ)-(ਉਦਾਸੀ-ਨਿਰਮਲਾ-ਮਹੰਤ-ਗਰੰਥੀ-ਜਥੇਦਾਰ-ਸਿੰਘ ਸਾਹਿਬ-ਰੂਪ ਪੁਜਾਰੀਆਂ ਨੇ-(ਅ)-ਭਰਮੀ ਬਣਾ ਰਖੇ ਅਗਿਆਨੀ ਕਿਰਤੀਆਂ ਨੂੰ ਬੇਰਹਿਮੀ ਨਾਲ ਲੁੱਟਦੇ ਰਹਿਣ ਵਾਲੇ ਸਾਧ ਬਾਣਿਅ ਵਾਲੇ ਲੇਟੇਰੇ ਡੇਰੇਦਾਰਾਂ ਨੇ-ਭਾਈ ਗੁਰਦਾਸ ਜੀ ਦੀ ਉਸ ਅਨਮੋਲ ਦੇਣ ਨੂੰ ਗ਼ਲਤ ਅਰਥਾਂ ਦੁਆਰਾ ਹਾਸੋ ਹੀਣੀ ਬਣਾ ਦਿੱਤਾ ਹੋਇਆ ਦਾ ਤਾਂ ਪਤਾ ਹੀ ਸੀ। ਪਰ ਦਾਸਰੇ ਦੇ ਹਿਰਦੇ ਨੇ ਉਸ ਸਮੇ ਉਚੇਚੀ ਪੀੜ ਮੰਨੀ ਜਦ-(1)-ਉੱਚ ਕੋਟੀ ਦੇ ਵਿਦਵਾਨ ਯੂਨੀਵਰਿਸਟੀ ਦੇ ਸੀਨੀਅਰ ਅਧਿਆਪਕ, ਸੂਝਵਾਨ ਗੁਰਸਿੱਖ ਦੀ ਤਾਜ਼ੀ ਛਪੀ ਪੁਸਤਕ ਵਿਚਲੇ ਕਰਾਮਾਤਾ ਵਿਰੁੱਧ ਲੇਖ ਦੇ 60 ਸਫ਼ੇ ਤੋਂ ਇਹ ਬਚਨ ਪੜ੍ਹੇ-“ਭਾਈ ਗੁਰਦਾਸ ਨੂੰ ਗਲਤੀ ਇਹ ਲੱਗੀ ਹੈ ਕਿ ਉਨ੍ਹਾਂ ਨੂੰ ਕਾਬੇ ਅਤੇ ਮੱਕੇ ਸ਼ਹਰ ਦੇ ਫ਼ਰਕ ਦਾ ਪਤਾ ਨਹੀ ਸੀ ” ਫਿਰ ਹੋਰ ਵੀ ਵਡੀ ਦੁਖਦਾਈ ਹੈਰਾਨੀ ਉਸ ਸਮੇ ਹੋਈ ਜਦ ਉਸੇ ਵਿਦਾਵਨ ਜੀ ਨੇ ਭਾਈ ਸਾਹਿਬ ਦੀ ਲਿਖੀ ਉਸ 32 ਨੰਬਰ ਪਉੜੀ ਨੂੰ ਮੁਗ਼ਲ-ਸਿੱਖ ਟਕਰਾਉ ਦੀ ਉਪਜ ਘੋਸ਼ਤ ਕਰਕੇ ਉਸ ਨੂੰ ਮੂਲੋਂ ਹੀ ਦਸਿਚੳਰਦ ਕੀਤਾ ਹੋਇਆ ਵੀ ਪੜ੍ਹ ਲਿਆ ? ਕਿੱਡੀ ਦੁਖਦਾਈ ਸਥਿਤੀ ਹੈ ਕਿ ਉਸ ਪਉੜੀ ਵਿਚ ‘ਕਾਬੇ’ ਬਾਰੇ ਕਿਤੇ ਇਸ਼ਾਰਾ ਤੱਕ ਨਹੀਂ ਮਿਲਦਾ । ਪਤਾ ਨਹੀਂ ਅਧਿਆਪਕ ਜੀ ਨੇ ‘ਮੱਕੇ’ ਅਤੇ ਕਾਬੇ ਦੇ ਫ਼ਰਕ ਦੀ ਗਲ ਕਿਥੋਂ ਅਤੇ ਕਿਵੇਂ ਘੜ ਲਈ ? ਹਜ਼ਾਰਾਂ ਸਾਲਾਂ ਦੇ ਮਿਥਿਹਾਸ ਨਾਲ ਜੁੜੇ ਉਸ ਮੁਕੱਦਸ ਮੰਦਰ “ਕਾਬੇ” ਦੀ ਪਛਾਣ ਤੋਂ ਧੋਤੀ ਹੋਈ ਸਲੇਟ ਵਾਂਗ ਕੋਰੇ ਤਾਂ ਅਧਿਆਪਕ ਜੀ ਆਪ ਹਨ ਪਰ ਅਗਿਆਨੀ ਬਣਾ ਦਿੱਤਾ ਉਸ ਭਾਈ ਗੁਰਦਾਸ ਜੀ ਨੂੰ ਜੋ ਗੁਰਬਾਣੀ ਗੁਰਮਤਿ ਦੇ ਮਹਾਨ ਵਿਦਵਾਨ ਸਿਦਕੀ ਗੁਰਸਿੱਖ ਸਨ?
ਆਉ ਸਮਝੀਏ ‘ਕਾਬਾ’ ਕੀ ਹੈ- ਇਹ ਪਰਾਚੀਨ ਮੰਦਰ ਸਦਾ ਹੀ ਕਾਲੇ ਰੰਗ ਦੀ ਰੇਸ਼ਮੀ ਚਾਦਰ ਨਾਲ ਢੱਕਿਆ ਰਹਿੰਦਾ ਹੈ। ਉਥੇ ਨਿਮਾਜ਼ ਪੜ੍ਹਨ ਦੀ ਆਗਿਆ ਅੱਜ ਤੱਕ ਵੀ ਕਿਸੇ ਨੂੰ ਨਹੀਂ ਹੈ। ਹੱਜ ਨੂੰ ਗਏ ਸ਼ਰਧਾਲੂ ‘ਕਾਬੇ’ ਦੇ ਅੰਦਰ ਸਥਾਪਤ “ਸੰਗੇ ਅਸਵਦ” ਨੂੰ ਚੁੰਮਣ ਅਤੇ “ਹੁਕਨੁਲਯਮਾਨ” ਪਥਰ ਨੂੰ ਸੱਜੇ ਹਥ ਨਾਲ ਛੂਹਨ ਲਈ ਅਥਵਾ ਕਾਬੇ ਦੀਆਂ ਪਰਿਕ੍ਰਮਾ ਕਰਨ ਵਾਸਤੇ ਹੀ ਜਾਂਦੇ ਹਨ। ਗਰਦੇਵ ਜੀ ਨੇ ਤਾਂ ਇਸਲਾਮੀ ਵਿਸ਼ਵਾਸ਼ ਵਾਲੇ ਉਸ ਰਬ ਵਲ ਪੈਰ ਕਰਨੇ ਸਨ ਜੋ ਕੇਵਲ ਮਸੀਤ ਵਿਚ ਹੀ ਮਿਲ ਸਕਦਾ ਸੀ। ਸੋ ਸੁਜਾਨ ਭਾਈ ਸਾਹਿਬ ਨੇ ਪਉੜੀ ਵਿਚ ‘ਕਾਬੇ’ ਦਾ ਜ਼ਿਕਰ ਹੀ ਕਿਉਂ ਕਰਨਾ ਸੀ ?। ਅਗਲੀਆਂ -ੳ-ਅ-ਦੋ ਪੰਗਤੀਆਂ ਤੋਂ ਸਿੱਧ ਹੈ ਕਿ ਭਾਈ ਗੁਰਦਾਸ ਜੀ ਧਰਮ-ਮੰਦਰ ‘ਕਾਬੇ’ ਅਤੇ ‘ਮਕੇ’ ਸ਼ਹਰ ਵਿਚਲੇ ਅੰਤਰ ਤੋਂ ਭਲੀ ਭਾਂਤੀ ਸੁਚੇਤ ਸਨ-
ੳ)-ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੋਈ । (ਵਾਰ 1 ਪਉੜੀ 21)-
(ਅ)-ਗੰਗ ਬਨਾਰਸਿ ਹਿੰਦੂਆਂ ਮਕਾ ਮੁਸਲਮਾਨ ਮਨਾਏ ।(ਵਾਰ 33 ਪਉੜੀ 2)-
(2)- ਦੂਜੇ ਗੁਰਸਿੱਖ ਅਧਿਆਪਕ/ਪਰਚਾਰਕ/ਲਿਖਾਰੀ ਜੀ ਦੀ ਪੁਸਤਕ ਦੇ-62-ਸਫ਼ੇ ਤੇ-“ਬਾਬਾ ਫਿਰ ਮੱਕੇ ਗਇਆ”- ਸਿਰਲੇਖ ਹੇਠ-ਸਤਿਗੁਰੂ ਨਾਨਕ ਸਾਹਿਬ ਦੇ ਗਿਆਨ-ਉਪਦੇਸ਼ ਦੇ ਸੰਖੇਪ ਜ਼ਿਕਰ ਨਾਲ ਉਸੇ ਸਫ਼ੇ ਦੇ ਦੂਜੇ ਪੈਰੇ ਵਿਚਲੇ ਇਹ ਬਚਨ-“ਅਣਗਿਣਤ ਕਰਾਮਾਤੀ ਕਹਾਣੀਆਂ ਵਿਚੋਂ ਇੱਕ ਹੈ-“ਮੱਕਾ ਘੁਮਾਉਣ ਦੀ ਸਾਖੀ ”… ਅਤੇ ਉਸੇ ਸਫ਼ੇ ਤੇ- ਅ.“ਹੁਣ ਦੁਬਾਰਾ ਵਿਚਾਰ ਕਰੀਏ; ਸਤਿਗੁਰੂ ਜੀ ਧਰਮ ਅਸਥਾਨ ਕਾਅਬੇ ਵਿਚ ਲੇਟ ਗਏ, ਮਹਿਰਾਬ (ਪਵਿੱਤਰ ਡਾਟ) ਵੱਲ ਪੈਰ ਕਰ ਲਏ। ਜਦੋਂ ਚੋਟ ਮਾਰੀ ਗਈ ਤੈ ਟੰਗਾਂ ਤੋਂ ਫੜ ਕੇ ਬਾਬਾ ਜੀ ਨੂੰ ਘਸੀਟਿਆ ਤਾਂ ਸਾਰਾ ਮੱਕਾ (ਸ਼ਹਿਰ) ਘੰਨਣ ਲੱਗ ਪਿਆ….. ਭਾਈ ਗੁਰਦਾਸ ਜੀ ਪਹਿਲੀ ਵਾਰ ਦੀ 34 ਨਂੰਬਰ ਪਉੜੀ ਵਿਚ ਲਿਖਦੇ ਹਨ ਕਿ ਸਤਿਗੁਰੂ ਜੀ ਨੇ ਮੱਕੇ ਵਿਚ ਆਪਣੇ ਚਰਨਾਂ ਦੀ ਜੁੱਤੀ (ਖੜਾਂਵ) ਨਿਸ਼ਾਨੀ ਵਾਸਤੇ ਟਿਕਾ ਦਿੱਤੀ। ਪਰ ਕੀ ਮੁਸਲਮਾਨ ਲੋਕ ਆਪਣੇ ਸਭ ਤੋਂ ਪਵਿੱਤਰ ਅਸਥਾਨ ਵਿਚ ਜੁੱਤੀ ਰੱਖਣ ਦੀ ਇਜਾਤਣ ਦੇਣਗੇ ? ਅ...”ਆਦਿ ਵਿਅੰਗ ਮਈ ਟਕੋਰਾਂ?...ਅਤੇ ।… ਉਪਰੰਤ 67 ਸਫ਼ੇ ਤੱਕ ਦੇ ਇਸ ਲੇਖ ਵਿਚਲੇ ਕਈ ਕੁਝ ਵਿਚੋਂ ਇਹ ਬਚਨ ਦੂਖਦਾਈ ਹੋ ਦਿਸੇ-“ਫਿਰਿਆ ਮੱਕਾ ਕਲਾ ਦਿਖਾਰੀ-ਪੰਕਤੀ ਦਾ ਸਹਾਰਾ ਲੈ ਕੇ ‘ਮੱਕਾ ਸ਼ਹਿਰ ਘੁੰਮਦਾ’ ਬਿਆਨ ਕਰ ਦਿੱਤਾ”। ਗੁਰਮਤਿ ਨੂੰ ਮਨਮਤਿ ਬਣਾ ਰਹੀ ਗੰਭੀਰ ਅਗਿਆਨਤਾ ?
(ਉਪਰੋਕਤ ਅ ਤੋਂ ਅ ਤੱਕ ਦੇ ਬਚਨਾਂ ਬਾਰੇ-ਭਾਈ ਗੁਰਦਾਸ ਜੀ ਦੀ ਲਿਖਤ ਵਿਚ ਤਾਂ “ਕਾਬੇ” ਦਾ ਕਿਤੇ ਸੰਕੇਤ ਵੀ ਨਹੀ ਹੈ, ਸਗੋਂ ਕੇਵਲ ‘ਮਸੀਤ’ ਹੀ ਲਿਖੀ ਹੈ ? ਚਰਨਾਂ ਦੀ ਖੜਾਂਵ ਕਾਬੇ ਵਿਚ ਨਹੀਂ ਸਗੋਂ ਮੱਕੇ ਸ਼ਹਿਰ ਦੇ ਸ਼ਰਧਾਲੂ ਨੇ ਸੰਭਾਲੀ ਹੋਈ ਦੀ ਗੱਲ ਦਾਸ ਨੇ ਅਜੇਕੇ ਸਮੇ ਵੀ ਸੁਣੀ ਹੈ)
ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਨੇ ਜੋ ਬਖ਼ਸ਼ਸ਼ ਦਾਸਰੇ ਤੇ ਕੀਤੀ ਉਸ ਤੋਂ ਪਾਠਕ ਗੁਰਮੁਖਾਂ ਨੂੰ ਜਾਣੂ ਕਰਵਾਉਣਾ ਇਸ ਕਾਰਨ ਜ਼ਰੂਰੀ ਮੰਨ ਲਿਆ, ਕਿ ਜਦ ਕਦੇ ਸਤਿਕਾਰਯੋਗ ਲੇਖਕ ਜੀ ਦੇ-“ਬਾਬਾ ਫਿਰ ਮੱਕੇ ਗਇਆ”-ਸਿਰਲੇਖ ਵਾਲਾ ਲੇਖ ਪੜ੍ਹਨ ਵਿਚ ਆਵੇ ਤਾਂ ਦਾਸਰੇ ਦੁਆਰਾ ਲਿਖੇ ਵਿਚਾਰਾਂ ਨੂੰ ਸਾਹਮਣੇ ਰੱਖ ਕੇ ਠੀਕ ਨਿਰਣਾ ਕਰਨ ਵਿਚ ਸਹੂਲਤ ਰਹੇ । ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਜਿਸ ਪਉੜੀ ਤੋਂ ਸੁਜਾਨ ਲੇਖਕਾਂ ਨੇ ਚਕਰੀ ਖਾ ਲਈ ਉਹ ਪਉੜੀ ਵਿਸਥਾਰ ਪੂਰਬਕ ਵਿਚਾਰਾਂ ਸਹਿਤ ਹਾਜ਼ਰ ਹੈ:-
32. {ਮੱਕੇ ਦੀ ਯਾਤ੍ਰਾ}
1-ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ ।2-ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ ।
3-ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜ਼ਾਰੀ ।4-ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਿਰਾਬੇ ਪਾਇ ਪਸਾਰੀ ।
5-ਜੀਵਣਿ ਮਾਰੀ ਲਤਿ ਦੀ ਕਿਹੜਾ ਸੁਤਾ ਕੁਫਰ ਕੁਫਾਰੀ ।6-ਲਤਾਂ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ ।
7-ਟੰਗੋ ਪਕੜਿ ਘਸੀਟਿਆ ਫਿਰਿਆ ਮਕਾ ਕਲਾ ਦਿਖਾਰੀ । 8-ਹੋਇ ਹੈਰਾਨੁ ਕਰੇਨਿ ਜੁਹਾਰੀ ॥32॥{ਵਾਰ 1}
ਪਦ ਅਰਥ:-1-ਬਨਵਾਰੀ= ਬਸੰਤੁ ਹਿੰਡੋਲੁ ਮਹਲਾ 1 ॥…“ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥…8॥1॥8॥{1191} 2-ਕਿਤਾਬ= ਰਾਮਕਲੀ ਮਹਲਾ 1 ਅਸਟਪਦੀਆ॥…ਕਲਿ ਪਰਵਾਣੁ ‘ਕਤੇਬ’ ਕੁਰਾਣੁ ॥.. 8॥1॥{1193} ਗੁਰੂ ਨਾਨਕ ਸਾਹਿਬ ਜੀ ਦੀ ਆਪਣੀ ਲਿਖੀ ਗੁਰੂ ਬਾਣੀ ਦੀ ਕਿਤਾਬ । 4-ਮਹਿਰਾਬਾ=ਗੋਲਾਈਦਾਰ ਡਾਟ. { ਮਸੀਤ ਦੀ ਲਹਿੰਦੇ ਵਲਦੀ (ਾਂੲਸਟੲਰਨ) ਕੰਧ ਵਿਚ ਬਣੀ ਗੋਲਾਈਦਾਰ ਡਾਟ. ਡੂੰਘਾ ਜਿਹਾ ਥਾਂ ਜੋ ਪਿੱਛੇ ਕੰਧੋਂ ਬਾਹਰ ਨੂੰ ਕੁਬ ਦੀ ਸ਼ਕਲ ਵਿਚ ਨਿਕਲਿਆ ਹੁੰਦਾ ਹੈ, ਮੁਸਲਮਾਨਾਂ ਵਿਚ ਬਣੇ ਵਿਸ਼ਵਾਸ਼ ਅਨੁਸਾਰ ਇਹ ਥਾਂ ‘ਖ਼ੁਦਾ’ (ਅੱਲਾ, ਘੋਦ) ਦੇ ਬੈਠਣ ਲਈ ਬਣਿਆ ਸਮਝਿਆ ਜਾਂਦਾ ਹੈ। ਮੁਸਲਮਾਨ ਕਹਿੰਦੇ ਹਨ ਕਿ ਉਸ ਥਾਂ ਤੇ ਬੈਠਿਆਂ ਖ਼ੁਦਾਇਆ ਨੇ ਕਿਆਮਤ ਵਾਲੇ ਦਿਨ ਮਰ ਚੁੱਕੇ ਮੁਸਲਮਾਨਾਂ ਨੂੰ ਕਬਰਾਂ ਵਿਚੋਂ ਸੁਰਜੀਤ ਕਰਕੇ, ਉਨ੍ਹਾਂ ਦੇ ਅਮਲਾਂ ਦਾ ਹਿਸਾਬ ਲੈਣਾ ਹੈ ਅਤੇ ਕੋਲ ਖਲੋਤੇ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਸਫ਼ਾਰਸ਼ ਤੇ ਉਨ੍ਹਾਂ ਨੂੰ ਬੁਹਿਸ਼ਤ (ਫੳਰੳਦਸਿੲ) ਵਿਚ ਭੇਜਣਾ ਹੈ। ਹੇਠਾਂ ਛੇਵਂੀਂ ਪੰਗਤੀ ਵਿਚ ਉਸੇ ਖ਼ੁਦਾ ਦਾ ਜ਼ਿਕਰ ਹੈ }। 5-ਜੀਵਣ= ਝਟਕੇ ਨਾਲ ਮਾਰੀ ਠੋਕਰ. ਠੁੱਡਾ । ਜੀਵਣ ਮਾਰੀ ਲਤ ਦੀ=ਕੱਸ ਕੇ ਲਤ ਦੀ (ਠੋਕਰ) ਮਾਰੀ.॥ 6-ਲਤਾਂ ਵਲਿ ਖੁਦਾਇ ਦੇ=ਲੱਤਾ ਰੱਬ ਵੱਲ ? {ਮਹਿਰਾਬੇ ਵਲ ਪੈਰ ਕਰਨੇ ਮੁਸਲਮਾਨਾਂ ਦੇ ਅਕੀਦੇ (ਵਿਸ਼ਵਾਸ਼) ਅਨੁਸਾਰ, ਕਥਿਤ ਤੌਰ ਤੇ ਉਥੇ ਬੈਠੇ ਰੱਬ ਜੀ ਦੀ ਘੋਰ ਬੇਅਦਬੀ ਹੈ।} 7-ਫਿਰਿਆ ਮੱਕਾ ‘ਕਲਾ’ ਦਿਖਾਈ={ਇਸ ਪੰਗਤੀ ਤੋਂ ਸਾਡੇ ਪਰਚਾਰਕਾਂ ਨੇ ਇਹ ਬਣਾ ਲਿਆ ਕਿ, ਸਤਿਗਰੂ ਜੀ ਨੇ ਐਸੀ ਕਰਾਮਾਤ ਵਿਖਾਈ ਕਿ ਕਥਿਤ ‘ਜੀਵਨ ਨਾਮੀ ਮੁੱਲਾਂ’ ਜਿਸ ਪਾਸੇ ਗੁਰਦੇਵ ਜੀ ਦੇ ਚਰਨ ਕਰਦਾ ਸੀ ਅਖੇ ‘ਮੱਕਾ’ ਉਸੇ ਪਾਸੇ ਘੁਮ ਜਾਂਦਾ ਸੀ।} ਂੋਟੲ:-ਮਹਾਨ ਕੋਸ਼ ਅਨੁਸਾਰ “ਮੱਕਾ-‘ਅਰਬ’ ਦੇਸ ਦਾ ਪ੍ਰਸਿੱਧ ਨੱਗਰ ਜੋ ਮੁਹੰਮਦ ਸਾਹਿਬ ਦਾ ਜਨਮ ਅਸਥਾਨ ਹੈ ਅਤੇ ਜਿਸ ਵਿੱਚ ਇਸਲਾਮ ਦਾ ਸਭ ਤੋਂ ਉਂਤਮ ਧਰਮਮੰਦਰ ‘ਕਾਬਾ’ ਹੈ ” । ਸੋ, ਮੱਕਾ ਫਿਰਨ ਦਾ ਅਰਥ ਸ਼ਹਿਰ ਦੀਆਂ ਸਾਰੀਆਂ ਇਮਾਰਤਾ ਭੁਲਿਦਨਿਗਸ ਅਥਵਾ ਸ਼ਹਿਰ ਦੀ ਹੱਦ ਦੇ ਅੰਦਰ ਦਾ ਸਭ ਕੁਝ, ਮਹਿਲ ਮਾੜੀਆਂ ਸਮੇਤ ਮੱਕੇ ਸ਼ਹਿਰ ਦੀ ਸ਼ੁਬੁਰੳਨ ਥਾਂ) ਵਿਚਲਾ ਧਰਮ ਮੰਦਰ ਕਾਬਾ ਅਤੇ ਨੇੜੇ ਦੀ ਉਹ ‘ਮਸੀਤ’ ਜਿੱਥੇ-(“3-ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜ਼ਾਰੀ”)-ਹਾਜੀ ਲੋਕ ਹੱਜ ਗੁਜ਼ਾਰਦੇ ਸਨ (ਭਾਵ ਨਿਮਾਜ਼ ਪੜ੍ਹਦੇ ਸਨ), ਅਤੇ ਜਿਸ ਮਸੀਤ ਵਿੱਚ ਬਣੇ ‘ਮਹਿਰਾਬੇ’ ਵੱਲ ਗੁਰਦੇਵ ਜੀ ਆਪਣੇ ਮੁਬਾਰਕ ਚਰਨ ਪਸਾਰ ਸੁੱਤੇ ਸਨ, ਯਥਾ-(-4-“ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਿਰਾਬੇ ਪਾਇ ਪਸਾਰੀ:॥) ਏਡੇ ਪਸਾਰੇ ਵਾਲੇ ਮੱਕੇ ਸ਼ਹਿਰ ਦਾ ਫਿਰਨਾ ਕੇਵਲ ਅਸ਼ੰਭਵ ਹੀ ਨਹੀਂ ਸਗੋਂ ਗੁਰਮਤਿ ਵਿਰੋਧੀ ਝੂਠ-‘ਘੋਰ ਪਾਪ’-“ਜਹਾ ਝੂਠੁ ਤਹ ਪਾਪੁ”(1372) ਸੀ। ਦੂਜਾ ਪੱਖ-ਲਿਖਤ ਅਨੁਸਾਰ ਗੁਰੂ ਬਾਬਾ ਜੀ ਦੇ ਚਰਨ ਮਸੀਤ ਦੇ ਅੰਦਰ ਕੰਧ ਵਿਚ ਬਣੇ ਮਹਿਰਾਬੇ ਵਲ ਸਨ। ਗੁਰਦੇਵ ਜੀ ਦੇ ਚਰਨਾਂ ਦੇ ਮਗਰ ਮੱਕੇ ਨੇ ਨਹੀਂ ਸਗੋਂ ਮਹਿਰਾਬੇ ਨੇ ਫਿਰਨਾ ਸੀ। ਮਹਿਰਾਬੇ ਵਾਲੀ ਕੰਧ ਹਿਲਣ ਦਾ ਅਰਥ ਮਸੀਤ ਦੀ ਛੱਤ ਡਿਗ ਪੈਣ ਦੇ ਨਾਲ ਮਸੀਤ ਦੇ ਅੰਦਰਲਿਆਂ ਲਈ ਜਾਨੀ ਖ਼ਤਰਾ ? ਮਸੀਤੋਂ ਬਾਹਰ ਮੱਕਾ ਸ਼ਹਿਰ ਫਿਰਨ ਦੀ ਅਨਹੋਣੀ ਤੇ ਝੂਠੀ ਗਲ ਗੁਰਮਤਿ ਦੇ ਗਿਆਤਾ ਭਾਈ ਗੁਰਦਾਸ ਜੀ ਦੇ ਮਨ ਵਿਚ ਨਹੀਂ ਸੀ ਆ ਸਕਦੀ। ਇਸ ਕਥਨ ਦੇ ਅੰਤ੍ਰੀਵ ਭਾਵ ਨੂੰ ਸਪੱਸ਼ਟਤਾ ਨਾਲ ਸਮਝਣ ਲਈ ਵਿਚਾਰ ਗੋਚਰੀ ਇਸ ਸਚਾਈ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਬਟਾਲੇ ਨੇੜੇ ‘ਅੱਚਲ’ ਵਿਖੇ ਜੋਗੀਆਂ ਨਾਲ ਹੋਈ ਚਰਚਾ ਦਾ ਇਤਿਹਾਸ ਲਿਖਦਿਆ ਭਾਈ ਸਾਹਿਬ ਜੀ ਨੇ ਗੁਰੂ ਨਾਨਕ ਜੀ ਦੇ ਬਚਨਾਂ ਵਿਚ-‘ਬਾਜਹੁ ਸਚੇ ਨਾਮ ਦੇ ਹੋਰ ‘ਕਰਾਮਾਤ’ ਅਸਾਥੇ ਨਾਹੀ ॥{1-43-2}”-‘ਕਰਾਮਾਤ’ ਪਦ ਵਰਤਿਆ ਹੈ। ਪਰ ਏਥੇ ਭਾਈ ਸਾਹਿਬ ਨੇ ਕਰਾਮਾਤ ਨਹੀਂ ਸਗੋਂ-“ਕਲਾ ਦਿਖਾਰੀ” ਲਿਖਿਆ ਹੈ ? ਭਾਵੇ ਅੱਜ ਤੋਂ ਪਹਿਲਾਂ ਕਿਸੇ ਵਿਦਵਾਨ ਨੇ ਏਧਰ ਧਿਆਨ ਦੇਣਾ ਠੀਕ ਨਹੀਂ ਜਾਤਾ ਪਰ ਆਉ ਇਨ੍ਹਾਂ ਦੋਹਾਂ-‘ਕਰਾਮਤਿ’- ਅਤੇ -‐‘ਕਲਾ’-ਪਦਾਂ ਦਾ ਅਰਥ ਭੇਦ ਸਮਝ ਲਈਏ:-ਮਹਾਨ ਕੋਸ਼ ਦੇ 305 ਸਫ਼ੇ ਅਨੁਸਾਰ-ਕਰਾਮਾਤਿ:-ਕਰਾਮਾਤ ਦਾ ਬਹੁ ਵਚਨ ਕਰਾਮਾਤਿ। ਸਿੱਧੀਆਂ, ਉਹ ਅਲੌਕਿਕ ਸ਼ਕਤੀਆਂ ਜਿਨ੍ਹਾਂ ਦ੍ਵਾਰਾ ਅਣਹੋਣੀ ਬਾਤ ਹੋ ਸਕੇ ।..ਮਹਾਨ ਕੋਸ਼ ਦੇ ਹੀ 309 ਸਫ਼ੇ ਤੇ ‘ਕਲਾ’-ਸੰਗਯਾ-… 6. ਸ਼ਕਤਿ, “ਧਰਣਿ ਅਕਾਸੁ ਜਾ ਕੀ ਕਲਾ ਮਾਹਿ ॥(ਬਸੰ ਮ: 5) 7. ਬਾਜ਼ੀ ਖੇਡ “ਐਸੀ ਕਲਾ ਨ ਖੇਡੀਐ ਜਿਤੁ ਦਰਗਹਿ ਗਇਆਂ ਹਾਰੀਐ” (ਵਾਰ ਆਸਾ) 8. ਆਧਾਰ “ਬਾਝੁ ਕਲਾ ਧਰ ਗਗਨੁ ਧਰੀਆ.”(ਬਸੰ; ਅ: ਮ: 1)।.. 10. ਵਿਦਯਾ ॥ 11. ਹੁਨਰ. “ਸਰਬ ਕਲਾ ਸਮਰਥ.” (ਬਾਵਨ) ਭਾਵ- ਸਕਲਿਲ- ਕਿਉਂਕਿ ਮੱਕਾ ਫਿਰਨਾ ‘ਅਣਹੋਣੀ’ ਗਲ ਹੋਣੇ ਦੇ ਕਾਰਨ ਗੁਰਮਤਿ ਵਿਰੋਧੀ ‘ਕਰਾਮਾਤ’ ਹੈ ਇਸ ਕਾਰਨ ਨਿਰਸ਼ੰਦੇਹ ਏਥੇ ਭਾਈ ਸਾਹਿਬ ਜੀ ਦਾ ਭਾਵ ਮੱਕਾ ਸ਼ਹਿਰ ਫਿਰਨ ਵਰਗੀ ਅਣਹੋਣੀ ਗਲ ਨਹੀ ਹੈ । ਤਦੇ ਹੀ ਉਨ੍ਹਾਂ ਨੇ ਕਰਾਮਾਤ ਨਹੀਂ ਸਗੋ-‘ਕਲਾ’ ਪਦ ਵਰਤਿਆ-“ਫਿਰਿਆ ਮੱਕਾ ‘ਕਲਾ ਦਿਖਾਰੀ ਹੈ। ਪਰ ਸਾਫ਼ ਸ਼ਬਦਾਂ ਵਿਚ ਕਲਾ ਪਦ ਦੇ ਨਾਲ ਵੀ ਭਾਈ ਸਾਹਿਬ ਜੀ ਨੇ ਸਮੁੱਚਾ ਮੱਕਾ ਫਿਰਨ ਦਾ ਸ਼ੰਕਾ ਖੜਾ ਕਰ ਰਿਹਾ “ਫਿਰਿਆ ਮੱਕਾ” ਕਿਸ ਆਧਾਰ ਤੇ ਲਿਖਿਆ ? ਨਿਰਸੰਦੇਹ (ਪੰਜਾਬ ਦੇ ਵਾਸੀ ਭਾਈ ਗੁਰਦਾਸ ਜੀ ਨੇ ਪੰਜਾਬੀਆਂ ਵਿਚ ਪਰਚਲਤ ਮੁਹਾਵਰੇ ਦੁਆਰਾ ਗੁਰਦੇਵ ਜੀ ਦਾ ਮੱਕੇ ਜਾ ਕੇ ਮਹਿਰਾਬੇ ਵਲ ਚਰਨ ਕਰ ਲੇਟਣ ਦਾ ਮੰਤਵ ਸਹਿਲ ਹੀ ਸਮਝਾ ਦਿੱਤਾ ਸੀ-ਪਰ ਕਿਵੇਂ ?:-ਹੱਡ ਬੀਤੀਆਂ-(1)-ਜ਼ਿਲਾ ਮਿੰਟਗੁਮਰੀ ਦੇ ਕੱਸੋਵਾਲ ਠਾਣੇ ਵਿਚ ਸਾਡੇ ਪਿੰਡ ਦੇ ਬੜੇ ਵਿਸ਼ਾਲ ਗੁਰਦੁਆਰੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ । ਪੰਜਾ ਸਾਹਿਬ ਤੋਂ ਪ੍ਰਸਿਧ ਰਾਗੀ ਜੋ 1947/48 ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਖ ਰਾਗੀ ਰਹੇ ਹਨ“ਭਾਈ ਮਹਿਤਾਬ ਸਿੰਘ ਜੀ” ਜਥੇ ਸਮੇਤ ਆਏ ਹੋਏ ਸਨ। ਅਖੰਡ ਪਾਠ ਸਾਹਿਬ ਦੇ ਵੀ ਭੋਗ ਪੈਣੇ ਸਨ। ਸਮੁੱਚੇ ਪਰਵਾਰ ਸਹਿਤ ਸਾਰੇ ਗੁਰਸਿੱਖ ਅਤੇ ਕੰਨ ਰਸੀਏ ਕੰਮੀ ਕਮੀਣ ਵੀ ਗੁਰਦੁਆਰੇ ਗਏ ਹੋਏ ਸਨ। ਮਗਰੋਂ ਚੋਰਾਂ ਨੇ ਤਸੱਲੀ ਨਾਲ ਤਿੰਨਾ ਘਰਾਂ ਦਾ ਕੀਮਤੀ ਸਮਾਨ ਚੋਰੀ ਕਰ ਲਿਆ। ਚੋਰੀ ਦੀ ਤਫ਼ਤੀਸ਼ ਕਰਨ ਆਇਆ ਮੁਸਲਮਾਨ ਠਾਣੇਦਾਰ ਪਿੰਡ ਵਾਸੀਆਂ ਨੂੰ ਦਬਾਕੜੇ ਮਾਰਦਾ ਬਾਰ ਬਾਰ ਕਹਿ ਰਿਹਾ ਸੀ,‘ਜਦ ਸਾਰਾ ਪਿੰਡ ਗੁਰਦਅੁਾਰੇ ਜਾ ਵੜਿਆ ਚੋਰੀਆਂ ਤਾਂ ਮੁੜ ਹੋਣੀਆਂ ਹੀ ਸਨ? ਸ਼ਜ਼ਾ ਵਜੋਂ ਪਿੰਡ ਵਿਚ ਠੀਕਰੀ ਪਰਿਹਾ ਲਾਗੂ ਕਰ ਦਿੱਤਾ ਗਿਆ। ਚੋਰੀਆਂ ਪਈਆਂ ਖੂਹ-ਖਾਤੇ । (2)- ਸਨ 1969 ਵਿਚ ਅੰੰਿਮ੍ਰਤਸਰ ਸ਼ਹਿਰ ਦੇ ਕੰਪਨੀ ਬਾਗ਼ ਵਿਚ (ਸ਼ਾਇਦ) ਪਾਕਿਸਤਾਨ ਨਾਲ ਕ੍ਰਿਕਟ ਦਾ ਮੈਚ ਹੋ ਰਿਹਾ ਸੀ। ਵੇਖਣ ਲਈ ਆ ਜੂੜੀ ਅਥਾਹ ਭੀੜ ਸੰਭਾਲੀ ਨਾ ਸੀ ਜਾ ਰਹੀ । ਪ੍ਰਬੰਧਕ ਕਹਿ ਰਹੇ ਸਨ ‘ਸਾਰਾ ਸ਼ਹਿਰ ਹੀ ਧਾਈ ਕਰ ਆਇਆ ਹੈ-ਸਾਂਭਿਆ ਕਿਵੇ ਜਾਵੇ ?” ਉਪਰੋਕਤ ਦੋਹੀ ਥਾਂਈ ਕੇਵਲ ਵਸਨੀਕ ਹੀ ਗੁਰਦੁਆਰੇ ਅਥਵਾ ਖੇਡ ਵੇਖਣ ਕੰਪਨੀ ਬਾਗ਼ ਗਏ ਸਨ । ਪਰ ਕਿਹਾ ਜਾ ਰਿਹਾ ਸੀ-“ਸਾਰਾ ਪਿੰਡ” ਤੇ “ਸਾਰਾ ਸ਼ਹਿਰ” ਆ ਗਿਆ ? ਹੱਜ ਦਾ ਦਿਨ ਸੀ ਮੱਕੇ ਸ਼ਹਿਰ ਦੇ ਸਾਰੇ ਮਰਦ ਮਸੀਤੇ ਆ ਜੁੜਨੇ ਧਾਰਮਕ ਸ਼ਰਧਾ ਸੀ । ਉਪਰੋਕਤ ਵਰਣਨ ਅਖਾਣ (ਮੁਹਾਵਰੇ) ਅਨੁਸਾਰ ਸਾਰਾ ਹੀ ਮੱਕਾ ‘ਕਾਬੇ’ ਦੇ ਨੇੜੇ ਵਾਲੀ ਮਸੀਤੇ ਪੁਜਿਆ ਹੋਇਆ ਸੀ । ਹਿੰਦੀ ਪੀਰ ਜੀ ਦੇ ਲੱਤ ਮਾਰਨ ਵਾਲੀ ਚਰਚਾ ਸਾਰੇ ਮੱਕੇ ਵਿਚ ਫੈਲ ਜਾਣੀ ਕੁਦਰਤੀ ਸੀ।
ਕਲਾ-ਹੁਨਰ, ਸਿਆਣਪ ਧੲਣਟੲਰਟਿੇ-ਸਕਲਿਲ-:-“ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ‘ਕਲਾ’ ਦਿਖਾਰੀ ?” ਗੁਰਦਵੇ ਜੀ ਤਾਂ ਸੁੱਤੇ ਪਏ ਸਨ ? ਉਨ੍ਹਾਂ ਨੇ ਸੁੱਤਿਆਂ ਹੀ ਮਕਾ ਘੁਮਾ ਦੇਣ ਵਾਲੀ ਅਣਹੋਣੀ ‘ਕਲਾ’ ਕਿਵੇਂ ਤੇ ਕਿਹੋ ਜਿਹੀ ਦਿਖਾਰੀ ? “ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥”(1116)-ਹਰਦੁਆਰ ਵਿਖੇ ਗੰਗਾ ਨਦੀ ਦਾ ਪਾਣੀ ਚੜ੍ਹਦੇ ਦੇ ਥਾਂ ਲਹਿੰਦੇ ਵਲ ਨੂੰ ਝੱਟਣਾ ਆਰੰਭ ਕਰਨ ਵਾਲੀ ‐ਨਾਟਕੀ ‘ਸਿਆਣਪ ਅਥਵਾ ਸ਼ਕਲਿਲ ਨਾਲ ਸੂਰਜ ਦੀ ਪੂਜਾ ਦਾ ਅਥਵਾ ਪਿੱਤਰਾਂ ਦੀ ਭਗਤੀ ਦਾ ਭਰਮ ਦੂਰ ਕੀਤਾ । ਸੂਰਜ ਗ੍ਰਹਣ ਦੇ ਮੇਲੇ ਸਮੇ ਕਰੁਖੇਤ੍ਰ ਵਿਖੇ ਜਿੱਥੇ ਅੱਗ ਬਾਲਣ ਦੀ ਕਰੜੀ ਮਨਾਹੀ ਸੀ । ਉਥੇ ਸਗੋਂ ਮਾਸ ਰਿੱਝਣਾ ਧਰ ਕੇ ਕੁੰਭ ਦੇ ਪੁਰਬ ਤੇ ਜੁੜੀ ਬੇਅੰਤ ਭੀੜ ਲਈ ਚਰਚਾ ਦਾ ਕਾਰਨ ਬਣ ਗਏ। ਅੱਗ ਬਲਦੀ ਦੇ ਨਾਲ ਜਦ ਮਾਸ ਰਿੱਝਣ ਦੀ ‘ਗੰਧ’ ਆਈ ਤਾਂ ਮਾਰਨ ਦੌੜ ਆਏ ਜੋਗੀਆਂ, ਪਾਂਡਿਆਂ ਦੀ ਭੀੜ ਦੇ ਮਨਾਂ ਅੰਦਰ ਬਣੇ ਮਾਸ ਭੋਜਨ ਵਿਰੋਧੀ ਭਰਮ ਦੂਰ ਕਰਕੇ ਮਾਸ ਖਾਣ ਵਾਲਿਆਂ ਵਿਰੁੱਧ ਬਣੀ ਘਿਰਣਾ ਮਿਟਾ ਦਿੱਤੀ। ਧੰਙਾਣੇ ਹੀ ਝਗੜੇ ਖੜੇ ਕਰ ਰਹੇ ਜੋਗੀਆਂ ਤੇ ਪਾਂਡਿਆਂ ਦਾ ਭਰਮ ਦੂਰ ਕਰਕੇ ਉਨ੍ਹਾਂ ਦੇ ਹਿਰਦਿਆਂ ਅੰਦਰਲਾ ਭਰਾਤਰੀ ਸਨੇਹ ਜਗਾ ਦਿਤਾ । ਉਸ ਸਮੇ ਜਗਤ ਲਈ ਜਿਹੜਾ ਬਹੁਪੱਖੀ ਗਿਆਨ ਬਖ਼ਸ਼ਸ਼ ਕੀਤਾ ਉਹ-“ਮਲਾਰ ਕੀ ਵਾਰ.. ਸਲੋਕ ਮਃ 1 ॥ ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ ॥…. ਬਚਨਿ ਬਿਣਾਸੁ ॥1॥- ਅਤੇ- ਮਃ 1 ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥… ਨਾਨਕੁ ਕਹੈ ਵਿਚਾਰਾ ॥2॥ ਦੋ ਪਾਵਨ ਸਲੋਕਾਂ ਵਿਚ ਸਦਾ ਲਈ ਸੁਰੱਖਿਅਤ ਹੈ।
ਸਾਰੀ ਧਰਤੀ ਨੂੰ ਧਰਮਸਾਲ ਬਣਾ ਰਹੇ ਦੈਵੀ ਨਾਟਕ-ਕਾਰ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਪਹਿਲਾਂ ਹੀ ਵਿਚਾਰ ਲਿਆ ਹੋਇਆ ਸੀ ਕਿ ਜੇ ਹੱਜ ਵਾਲੇ ਦਿਨ ਮੱਕੇ ਸ਼ਹਿਰ ਵਿਚਲੀ ਕੇਂਦਰੀ ਮਸੀਤ ਦੇ ‘ਮਹਿਰਾਬੇ’ ਵੱਲ ਨੂੰ ਪੈਰ ਪਸਾਰ ਕੇ ਲੇਟਿਆ ਜਾਵੇ ਤਾਂ ਮੱਕੇ ਦੇ ਮੌਲਾਣੇ ਨੇ ਵਧੀਕੀ ਜ਼ਰੂਰ ਕਰਨੀ ਹੈ । ਜਿਸ ਤੋਂ ਜਗਤ ਦੇ ਕਈ ਦੇਸ਼ਾਂ ਤੋਂ ਪੁਜੇ ਹੋਏ ਸਾਰੇ ਹਾਜੀਆਂ ਦੀ ਰੁਚੀ ਸਾਡੇ ਵਲ ਖਿੱਚੀ ਜਾਣੀ ਹੈ । ਸੋ ਉਵੇਂ ਹੀ ਹੋਇਆ । ਰੱਬ ਵਲ ਪੈਰ ਕਰਕੇ ਸੁੱਤੇ ਸਤਿਗੁਰੂ ਜੀ ਨੂੰ ਵੇਖਿਆ ਤਾਂ ਗ਼ੁੱਸੇ ਨਾਲ ਪਾਗਲ ਹੋਏ ਮੌਲਾਣੇ ਨੇ ਝਟ ਠੁੁੱਡਾ ਕੱਢ ਮਾਰਿਆ । ਫਿਰ ਹਾਜੀਆਂ ਦੀ ਜੁੜੀ ਭੀੜ ਦੇ ਵੇਖਦਿਆ ਮੌਲਾਣੇ ਨੇ ਨਿਰਸੰਦੇਹ, ਗੁਰੂ ਨਾਨਕ ਜੀ ਨੂੰ ਲਤੋਂ ਫੜ ਕੇ ਉਨਾਂ ਦੇ ਚਰਨ ਦੂਜੇ ਪਾਸੇ ਵਗਾਹ ਮਾਰੇ । ਮਿਠਬੋੜੇ ਸੱਜਣ ਜੀ ਮਨਮੋਹਣੀ ਮੁਸਕਾਣ ਨਾਲ ਬੋਲੇ ‐“ ਹੇ ਮੌਲਾਣਾ ਜੀਓ! ਕੀ ਇਹ ਪਾਸਾ ਰਬੀ ਪਹੁੰਚ ਤੋਂ ਬਾਹਰਾ ਹੈ ? ਕੀ ਏਧਰ ਖ਼ੁਦਾਇਆ ਮੌਜੂਦ ਨਹੀਂ ਹੈ ?” ਕਈਆਂ ਸਿਆਣਿਆ ਨੇ ਝੱਟ ਰੌਲਾ ਪਾ ਦਿੱਤਾ-“ ਕੁਰਾਣ ਸ਼ਰੀਫ਼ ਦੀ ਕਲਾਮੇ ਪਾਕ ਅਨੁਸਾਰ ਅੱਲਾਹ ਕਾਇਨਾਤ ਦੇ ਜ਼ੱਰੇ ਜ਼ੱਰੇ ਵਿੱਚ ਮੌਜੂਦ ਹੈ। ਪੀਰ ਜੀ ਨੇ ਸਾਡੀਆਂ ਅਖੀਆਂ ਖੋਹਲ ਦਿਤੀਆਂ ਹਨ”। ਮੂਰਖ ਮੌਲਾਣੇ ਵਲੋਂ ਕੀਤੀ ਬੇਅਦਬੀ ਲਈ ਸਾਰੇ ਪ੍ਰਬੰਧਕਾਂ ਸਮੇਤ ਮੁਖੀ ਹਾਜੀਆਂ ਨੇ-“ਹੋਇ ਹੈਰਾਨੁ ਕਰੇਨਿ ਜੁਹਾਰੀ ॥” ਹੈਰਾਨ ਹੋਇਆਂ ਨੇ ਨਮਸਕਾਰਾਂ ਸਹਤਿ ਗੁਰੂ ਜੀ ਤੋਂ ਖਿਮਾਂ ਮੰਗੀ। ਗੁਰਦੇਵ ਜੀ ਦੇ ਇਸ ਦਲੇਰਾਨਾ ਨਾਟਕ ਨੇ ਮੱਕੇ ਦੇ ਸਾਰੇ ਵਾਸੀਆਂ ਦੀ ਸੋਚ ਫੇਰ ਦਿੱਤੀ- ਭਾਵ ਸਾਰਾ ਮੱਕਾ ਅਪਣੀ ਪਹਿਲੀ ਸੋਚ ਤੋਂ ਫਿਰ ਗਿਆ । ਪਰ ਅਸਾਂ ਮਹਾਂ ਮੂਰਖਾਂ ਨੇ ਕੰਧਾਂ ਕੋਠਿਆਂ ਸਮੇਤ ਮੱਕਾਂ ਸ਼ਹਿਰ ਘੁੰਮਦਾ ਬਣਾ ਲਿਆ ? (ਂੋਟੲ:-ਅਰਬ ਦੇਸ਼ ਦੇ ਵਾਸੀ ਮੁਸਲਮਾਨ ਸੱਜਣਾ ਤੋਂ ਪਤਾ ਲੱਗਾ ਹੈ ਕਿ ਮੱਕੇ ਵਿਚ ਅੱਜ ਵੀ ਕਈ ਪਰਵਾਰ ਨਾਨਕ ਪੀਰ ਦੇ ਸ਼ਰਧਾਲੂ ਉਨ੍ਹਾਂ ਦੀ ਕਲਾਮ ਪੜ੍ਹਦੇ ਹਨ।)
ਉਸ ਪਰਮ ਸ਼ਕਤੀ ਸਿਰਜਣਹਾਰ ਨੂੰ ਹਰ ਸਮੇ ਅੰਗ ਸੰਗ ਅਨੁਭਵ ਕਰਦਿਆਂ ਸਦਾ ਉਸ ਦੇ ਨਿਰਮਲ ਭੈ ਵਿਚ ਰਹਿਣਾ ਹੈ । ਅਜੇਹਾ ਵਿਸ਼ਵਾਸ਼ ਦ੍ਰਿੜ ਹੋ ਜਾਣ ਨਾਲ-“ ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥” ਕਿਸੇ ਪ੍ਰਾਣੀ ਨਾਲ ਵਿਤਕਰਾ, ਜ਼ੁਲਮ ਜਾਂ ਬੇਇਨਸਾਫ਼ੀ ਵਾਲਾ ਵਿਹਾਰ ਸਿੱਧਾ ਅੱਲਾ ਨਾਲ ਹੀ ਹੋ ਰਿਹਾ ਹੋ ਦਿੱਸਦਾ ਹੈ। ਹਰ ਸਮੇ ਹਰ ਥਾਂ ਅਲਾਹ ਦੀ ਹਜ਼ੂਰੀ ਅਨੁਭਵ ਹੋਣ ਲੱਗ ਪਈ ਤਾਂ-“ ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥ ਬਿਖੁ ਸੰਚੈ ਨਿਤ ਡਰਤਾ ਫਿਰੈ ॥” ਬੁਰਿਆਈ ਕਰਨੀ ਤਾਂ ਦੂਰ ਰਹੀ ਬਦੀ ਚਿਤਵਣੀ ਵੀ ਅਸੰਭਵ ਬਣ ਜਾਂਦੀ ਹੈ।ਫਿਰ-“ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥” ਸਾਰਾ ਸੰਸਾਰ ਸੁਖਾਂ ਦੀ ਖਾਣ ਹੋ ਦਿਸਦਾ ਹੈ। ਹਰ ਸਮੇ ਹਿਰਦਾ ਆਨੰਦ ਹੀ ਆਨੰਦ ਨਾਲ ਭਰਪੂਰ ਰਹਿੰਦਾ ਹੈ ।
ਸਾਡੇ ਲੇਖਕ ਵੀਰ ਦਾ ਇਹ ਵਿਚਾਰ ਕਿ ਮੱਕੇ ਦੀ ਫੇਰੀ ਦਾ ਮੰਤਵ ਗ਼ਰੀਬ ਭਾਰਤੀਆਂ ਤੇ ਜ਼ੁਲਮ ਕਰ ਰਹੇ ਜ਼ਾਲਮ ਮੁਸਲਮਾਨ ਬਾਦਸ਼ਾਹਾਂ ਨੂੰ ਤਾੜਨਾ ਕਰਵਾਉਣੀ ਸੀ। ਅਥਵਾ ਉਨ੍ਹਾਂ ਪ੍ਰਤੀ ਕੋਈ ਫ਼ਤਵਾ ਜਾਰੀ ਕਰਵਾੳੇੁਣਾ ਸੀ ? ਗੁਰਮਤਿ ਵਿਰੋਧੀ ਤਾਂ ਹੈ ਹੀ ਪਰ ਇਉਂ ਦੀ ਸੋਚ “ਆ ਬੈਲ ਮੂਝੇ ਮਾਰ” ਵਾਲੀ ਉਕਾਈ ਸਿਧ ਹੋਣੀ ਸੀ। ਅਰਬ ਦੇ ਹੀ ਵਾਸੀ ਬੁੱਤ ਪੂੱਜ ਕਾਫ਼ਰਾਂ ਉਂਤੇ ਅਕਹਿ ਜ਼ੁਲਮ ਕਰਦੇ ਰਹਿਣ ਵਾਲੇ ਮੌਲਾਣੇ ਭਾਰਤੀ ਕਾਫ਼ਰਾਂ ਤੇ ਤਰਸ ਕਿਉਂ ਕਰਦੇ ? ਉਨ੍ਹਾਂ ਨੇ ਤਾਂ ਕਾਫ਼ਰਾਂ ਨੂੰ ਖ਼ਤਮ ਕਰਦੇ ਰਹਿਣ ਨੂੰ ਇਸਲਾਮ ਦੀ ਸ਼ਰਾ ਬਣਾ ਦਿੱਤਾ ਸੀ । ਉਂਜ ਵੀ ਗਿੱਦੜਾਂ ਤੋ ਸ਼ੇਰ ਬਣਾ ਰਹੇ ਗੁਰਦੇਵ ਜੀ ਨੇ ਰਹਿਮ ਦੀਆਂ ਅਪੀਲਾਂ ਕਿਉਂ ਕਰਨੀਆਂ ਸਨ ? ਇਹ ਠੀਕ ਹੈ ਕਿ ਇੱਕ ਵਾਰ ਔਰੰਗਜ਼ੇਬ ਦੀ ਭੇਟਾ ਮੱਕੇ ਨੇ ਸਵੀਕਾਰ ਨਹੀ ਸੀ ਕੀਤੀ। ਪਰ ਉਹ ਤਦ, ਜਦ ਔਰੰਗਜ਼ੇਬ ਨੇ ਆਪਣੇ ਮੋਮਨ ਪਿਤਾ ‘ਸ਼ਾਹਜਹਾਨ’ ਨਾਲ ਅਤੇ ਆਪਣੀ ਕੰਵਾਰੀ ਅਤੇ ਪੱਕੀ ਮੋਮਨ ਭੈਣ ਜੀ ਨਾਲ ਜ਼ਾਲਮਾਨਾ ਸਲੂਕ ਕੀਤਾ ਸੀ। ਕਾਫ਼ਰਾਂ ਨੂੰ ਇਸਲਾਮ ਕਬੂਲ ਕਰਵਾਉਣ ਦੀ ਸੇਵਾ ਵਜੋਂ “ਔਰੰਗੇ ਸ਼ਾਹ ਜਲਾਦ ” ਨੂੰ ਮੱਕੇ ਵਲੋਂ ‘ਗ਼ਾਜ਼ੀ’ ਖ਼ਿਤਾਬ ਨਾਲ ਨਿਵਾਜਿਆ ਗਿਆ ਸੀ। ਅਤੇ ਉਸ ਲਈ ਮੱਕੇ ਤੋਂ ਕੁਰਾਨ ਸ਼ਰੀਫ਼ ਦੀਆਂ ਆਇਤਾਂ ਵਾਲੀ ਇਕ ਕੀਮਤੀ ਤਲਵਾਰ ਭੇਜੀ ਗਈ ਸੀ। ਉਹ ਤਲਵਾਰ ਔਰੰਗਜ਼ੇਬ ਤੇ ਉਂਤਰ ਅਧਿਾਕਰੀ ਬੇਟੇ ‘ਬਹਾਦਰਸ਼ਾਹ’ ਨੇ ‘ਪਰਮ ਸੂਰਬੀਰ ਸਤਿਗੁਰੂ ਗੋਬਿੰਦ ਸਿੰਘ ਸ਼੍ਰੀ ਦਸ਼ਮੇਸ਼ ਜੀ’ ਦੀ ਸੇਵਾ ਵਿਚ ਭੇਟਾ ਕਰ ਦਿੱਤੀ ਸੀ। ਹੁਣ ਉਹ ਤਲਵਾਰ ਤਖ਼ਤ ਸ੍ਰੀ ਕੇਸਗੜਹ ਆਨੰਦਪੁਰ ਵਿਖੇ ਸਿੰਘ ਸਾਹਿਬ ਰੂਪ ਪੂਜਾਰੀਆਂ ਨੇ ਅਗਿਆਨੀ ਦਰਸ਼ਕਾਂ ਲਈ ਪੂਜਨੀਕ ਬਣਾ ਦਿੱਤੀ ਹੋਈ ਹੈ।
ਭੁੱਲਾਂ ਦੀ ਖਿਮਾ । ਗੁਰਮਤਿ ਅਨੁਸਾਰ ਜੀਵਨ ਬਤੀਤ ਕਰ ਰਹਿਆਂ ਗੁਰਮੁਖਾਂ ਦੀ ਚਰਨ ਧੂੜੀ-
31-10-06 ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ